ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨਾਲ ਸਿੱਖੀ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਫੁੱਲਤ ਕਰਨ ਵਾਸਤੇ ਅਮਰੀਕਾ ਨਿਊ ਯਾਰਕ ਦੇ ਪਤਵੰਤੇ ਸਿੱਖਾਂ ਨੇ ਵਿਸੇਸ਼ ਮੁਲਾਕਾਤ ਕੀਤੀ ਅਤੇ ਸਨਮਾਨਿਤ ਕੀਤਾ ਦੇਸ ਵਿਦੇਸ਼ ਵਿੱਚ ਸਿੱਖਾਂ ਨੂੰ ਆਉਂਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਦੇਸ਼ ਵਿਦੇਸ਼ ਵਿੱਚ ਸਿੱਖ ਪੰਥ ਦੀਆਂ ਨੁੰਮਾਇਂਦਾ ਜਥੇਬੰਦੀਆ ਸਬੰਧਤ ਸਰਕਾਰਾਂ ਨਾਲ ਗੱਲਬਾਤ ਕਰਕੇ ਸਿੱਖਾਂ ਨੂੰ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਹਮੇਸ਼ਾ ਯਤਨਸ਼ੀਲ ਹਨ ਅਤੇ ਗੱਲਬਾਤ ਕਰਕੇ ਬਹੁਤੀਆਂ ਮੁਸ਼ਕਿਲਾਂ ਦਾ ਹੱਲ ਕੱਢ ਵੀ ਲਿਆ ਜਾਂਦਾ ਹੈ ਸਿੱਖ ਸੰਸਥਾਵਾਂ ਦੇ ਨੁਮਾਇੰਦਿਆ ਵਲੋਂ ਜਥੇਦਾਰ ਦਾਦੂਵਾਲ ਜੀ ਦਾ ਪੰਥਕ ਮਸਲਿਆਂ ਉਪਰ ਹਮੇਸ਼ਾ ਅਵਾਜ ਬੁਲੰਦ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਜਥੇਦਾਰ ਦਾਦੂਵਾਲ ਜੀ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਸੰਤ ਪ੍ਰੇਮ ਸਿੰਘ ਸੁਸਾਇਟੀ ਨਿਊਯਾਰਕ, ਸਿੱਖ ਕਲਚਰਲ ਸੁਸਾਇਟੀ ਨਿਊਯਾਰਕ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਸਪੋਕਸਮੈਨ ਸਿੱਖ ਕਮਿਊਨਿਟੀ ਕੌਸਲ ਅਮਰੀਕਾ, ਸ.ਹਰਬੰਸ ਸਿੰਘ ਢਿੱਲੋਂ, ਪ੍ਰਧਾਨ ਅਮਰੀਕ ਸਿੰਘ ਪਿਹੋਵਾ, ਪ੍ਰਧਾਨ ਜਸਵਿੰਦਰ ਸਿੰਘ ਜੱਸੀ, ਮੀਡੀਆ ਇੰਚਾਰਜ ਬਲਵਿੰਦਰ ਸਿੰਘ ਗੁਰਦਾਸਪੁਰ, ਬਾਊ ਜੋਗਿੰਦਰ ਸਿੰਘ, ਸ.ਮਨਮੋਹਨ ਸਿੰਘ, ਜਰਨਲ ਸਕੱਤਰ ਜਗੀਰ ਸਿੰਘ ਖਲੀਲ, ਜਥੇਦਾਰ ਚਰਨ ਸਿੰਘ ਪ੍ਰੇਮਪੁਰਾ ਪ੍ਰਧਾਨ ਐਨ ਆਰ ਆਈ ਵਿੰਗ, ਸ.ਲਖਵਿੰਦਰ ਸਿੰਘ ਚੀਮਾ ਗੁਰਦੁਆਰਾ ਸਿੱਖ ਸੈਂਟਰ ਵੀ ਹਾਜ਼ਰ ਸਨ